SBS Punjabi - ਐਸ ਬੀ ਐਸ ਪੰਜਾਬੀ

ਆਸਟ੍ਰੇਲੀਆ ਵਿੱਚ ਕੰਮ ਵਾਲੀਆਂ ਥਾਵਾਂ ਉੱਤੇ ਹੁੰਦੀ 'ਧੱਕੇਸ਼ਾਹੀ' ਅਤੇ ਉਸਦੇ ਸੰਭਾਵੀ ਹੱਲ

Listen on

Episode notes

ਆਸਟ੍ਰੇਲੀਆ ਵਿੱਚ ਕੰਮ ਵਾਲੀਆਂ ਥਾਵਾਂ ਉੱਤੇ ਭੇਦਭਾਵ ਖਿਲਾਫ ਸਖ਼ਤ ਕਾਨੂੰਨ ਹਨ ਪਰ ਬਾਵਜੂਦ ਇਸਦੇ ਫੇਅਰ ਵਰਕ ਵਲੋਂ 2020-21 ਦੇ ਸਮੇਂ ਦੌਰਾਨ 76 ਮੁਕੱਦਮੇ ਦਾਇਰ ਕੀਤੇ ਗਏ ਸਨ। ਬਲਵਿੰਦਰ ਕੌਰ 2017 ਵਿੱਚ ਆਸਟ੍ਰੇਲੀਆ ਆਏ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਆਪਣੇ ਭਾਈਚਾਰੇ ਵਿੱਚ ਉਸ ਵੇਲ਼ੇ ਉਨ੍ਹਾਂ ਦਾ ਕੰਮ ਕਰਨ ਦਾ ਤਜ਼ੁਰਬਾ ਕਾਫੀ ਮਾੜਾ ਰਿਹਾ। ਦੂਜੇ ਪਾਸੇ ਵਿਕਟੋਰੀਅਨ ਮਲਟੀਕਲਚਰਲ ਕਮਿਸ਼ਨ ਦੇ ਭਾਈਚਾਰਕ ਅੰਬੈਸਡਰ ਸਨੀ ਦੁੱਗਲ ਦਾ ਮੰਨਣਾ ਹੈ ਕਿ ਸਮੇਂ ਦੇ ਨਾਲ਼ ਅਤੇ ਜਾਗਰੂਕਤਾ ਆਉਣ ਨਾਲ ਭਾਈਚਾਰੇ ਵਿੱਚ ਕੰਮ ਦੌਰਾਨ ਮਹਿਸੂਸ ਕੀਤੀਆਂ ਜਾਂਦੀਆਂ ਸਮੱਸਿਆਂਵਾਂ ਹੁਣ ਕਾਫੀ ਘੱਟ ਹੋ ਗਈਆਂ ਹਨ।