SBS Punjabi - ਐਸ ਬੀ ਐਸ ਪੰਜਾਬੀ

‘ਪਾਰਕ ਰਨ’: ਕੁਦਰਤੀ ਨਜ਼ਾਰਿਆਂ ਦੀ ਬੁੱਕਲ ਵਿੱਚ ਸਰੀਰਕ ਕਸਰਤ

Listen on

Episode notes

‘ਪਾਰਕ ਰਨ’ ਦੀ ਸ਼ੁਰੂਆਤ ਦੋ ਦਹਾਕੇ ਪਹਿਲਾਂ ਲੰਡਨ ਵਿੱਚ ਹੋਈ ਸੀ ਅਤੇ ਇਹ ਰੁਝਾਨ ਆਸਟ੍ਰੇਲੀਆ ਸਮੇਤ 23 ਮੁਲਕਾਂ ਵਿੱਚ ਫੈਲ ਚੁੱਕਾ ਹੈ। ਮੌਜੂਦਾ ਸਮੇਂ ਕਰੀਬ 60 ਲੱਖ ਲੋਕ ਇਸ ਵਿਸ਼ਵ ਪੱਧਰੀ ਵਰਤਾਰੇ ਵਿੱਚ ਹਿੱਸਾ ਲੈ ਰਹੇ ਹਨ। ਆਸਟ੍ਰੇਲੀਆ ਵਿੱਚ ਹਰ ਹਫਤੇ ਲਗਭਗ 500 ਭਾਈਚਾਰਿਆਂ ਦੇ ਲੋਕ ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣਦੇ ਹੋਏ 5 ਕਿਲੋਮੀਟਰ ਦੌੜਨ ਜਾਂ ਪੈਦਲ ਚੱਲਣ ਲਈ ਇਕੱਠੇ ਹੁੰਦੇ ਹਨ।ਲੋਕ ਆਪਣੇ ਪਰਿਵਾਰ, ਮਿੱਤਰਾਂ ਅਤੇ ਪਾਲਤੂ ਜਾਨਵਾਰਾਂ ਸਮੇਤ ਦੌੜ ਕੇ ਜਾਂ ਪੈਦਲ ਚਹਿਲ ਕਦਮੀ ਕਰਦੇ ਹੋਏ ਵੀ ਇਸ ਵਿੱਚ ਹਿੱਸਾ ਲੈ ਸਕਦੇ ਹਨ। ਇਹ ਪਾਰਕ-ਰਨ ਸੰਸਾਰ ਭਰ ਦੇ ਕਈ ਮੁਲਕਾਂ ਵਿੱਚ ਇੱਕੋ ਜਿਹੇ ਤਰੀਕੇ ਨਾਲ ਅਤੇ ਇੱਕੋ ਸਮੇਂ ਵਿੱਚ ਚਲਾਏ ਜਾਂਦੇ ਹਨ ਅਤੇ ਇਨ੍ਹਾਂ ਲਈ ਸੇਵਾਦਾਰਾਂ ਵਲੋਂ ਸਾਰੇ ਪ੍ਰਬੰਧ ਮੁਫਤ ਕੀਤੇ ਜਾਂਦੇ ਹਨ।ਪਾਰਕ ਰਨ ਨਾਲ ਜੁੜਨ ਅਤੇ ਹੋਰ ਵੇਰਵੇ ਹਾਸਲ ਕਰਨ ਲਈ ਸੁਣੋ ਇਹ ਰਿਪੋਰਟ.....