SBS Punjabi - ਐਸ ਬੀ ਐਸ ਪੰਜਾਬੀ
By SBS
Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।
Latest episode
-
ਵੀਜ਼ਾ ਨਿਯਮਾਂ ਵਿੱਚ ਸਖਤੀ ਦੇ ਬਾਵਜੂਦ, ਆਸਟ੍ਰੇਲੀਆ ਵਿੱਚ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਰਿਕਾਰਡ ਉਛਾਲ
ਵਿਦਿਆਰਥੀ ਵੀਜ਼ਾ ਨਿਯਮਾਂ ਨੂੰ ਸਖ਼ਤ ਕਰਨ ਦੀ ਕਈ ਕੋਸ਼ਿਸ਼ਾਂ ਦੇ ਬਾਵਜੂਦ ਆਸਟ੍ਰੇਲੀਆ ਦੀ ਸਰਕਾਰ ਇੱਥੇ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਨੂੰ ਸੀਮਤ ਨਹੀਂ ਕਰ ਸਕੀ ਹੈ। ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ ਇਸ ਦੇ ਉਲਟ, ਆਸਟ੍ਰੇਲੀਆ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਨੇ ਰਿਕਾਰਡ ਤੋੜ ਦਿੱਤੇ ਹਨ। … -
ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਪ੍ਰੋਗਰਾਮ
ਇਸ ਰੇਡੀਓ ਪ੍ਰੋਗਰਾਮ ਦੀਆਂ ਪੇਸ਼ਕਾਰੀਆਂ ਵਿੱਚ ਦੇਸ਼ ਵਿਦੇਸ਼ ਦੀਆਂ ਕੁੱਝ ਚੋਣਵੀਆਂ ਖ਼ਬਰਾਂ ਦੇ ਨਾਲ ਏ ਆਈ (AI) ਦੁਆਰਾ ਬਣਾਈ ਗਈ ਪੇਂਟਿੰਗ ਵੱਡੇ ਮੁੱਲ 'ਤੇ ਵਿਕਣ ਦੀ ਰਿਪੋਰਟ, ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਭਤੀਜੇ ਵੱਲੋਂ ਉਨ੍ਹਾਂ ਦੇ ਪੂਰਨਿਆਂ ਤੇ ਚਲਦੇ ਹੋਏ ਭਾਵਪੂਰਨ ਗੱਲਬਾਤ, ਮੈਲਬਰਨ ਵਿੱਚ ਹੋਣ ਜਾ ਰਹੇ ਵੱਡੇ… -
ਵਿਕਟੋਰੀਆ ਵਿੱਚ ਦੇਸ਼ ਦੇ ਸਭ ਤੋਂ ਸਖ਼ਤ ਜ਼ਮਾਨਤ ਕਾਨੂੰਨ ਲਾਗੂ
ਐਲਨ ਲੇਬਰ ਸਰਕਾਰ ਵਲੋਂ ਪੇਸ਼ ਕੀਤੇ ਗਏ ਦੇਸ਼ ਦੇ ਸਭ ਤੋਂ ਸਖ਼ਤ ਜ਼ਮਾਨਤ ਕਾਨੂੰਨਾਂ ਦੇ ਪਹਿਲੇ ਪੜਾਅ ਨੂੰ 21 ਮਾਰਚ ਨੂੰ ਸੰਸਦ ਵਿੱਚ ਪਾਸ ਕੀਤਾ ਗਿਆ ਹੈ। ਇਸ ਸਬੰਧੀ ਇਕ ਰਿਪੋਰਟ ਇਸ ਪੌਡਕਾਸਟ ਰਾਹੀਂ ਸੁਣੋ। -
ਪਾਕਿਸਤਾਨ ਡਾਇਰੀ: 'ਪਾਕਿਸਤਾਨੀਆਂ ਲਈ ਯਾਤਰਾ ਪਾਬੰਦੀ ਬਾਰੇ ਅਜੇ ਕੋਈ ਫੈਸਲਾ ਨਹੀਂ'- ਅਮਰੀਕੀ ਅਧਿਕਾਰੀ
ਅਮਰੀਕੀ ਵਿਦੇਸ਼ ਮੰਤਰੀਮੰਡਲ ਦੀ ਉਰਦੂ ਭਾਸ਼ਾ ਦੀ ਬੁਲਾਰਾ ਮਾਰਗ੍ਰੇੱਟ ਮੈਕਲੌਡ ਨੇ ਕਿਹਾ ਹੈ ਕਿ ਟਰੰਪ ਪ੍ਰਸ਼ਾਸਨ ਨੇ ਅਜੇ ਤੱਕ ਪਾਕਿਸਤਾਨੀਆਂ ਦੇ ਅਮਰੀਕਾ ਵਿੱਚ ਦਾਖਲੇ 'ਤੇ ਪਾਬੰਦੀ ਲਗਾਉਣ ਦਾ ਕੋਈ ਫੈਸਲਾ ਨਹੀਂ ਲਿਆ ਹੈ। ਉੱਚ ਪੱਧਰੀ ਅਧਿਕਾਰੀ ਨੇ ਸਪੱਸ਼ਟ ਕੀਤਾ ਹੈ ਕਿ ਜੋ ਵੀ ਕਦਮ ਚੁੱਕੇ ਜਾਣਗੇ, ਉਹ ਵਿਸ਼ਵ… -
ਖ਼ਬਰਨਾਮਾ: ਫੈਡਰਲ ਬਜਟ ਦੀਆਂ ਟੈਕਸ ਕਟੌਤੀਆਂ ਨਾਲ ਆਸਟ੍ਰੇਲੀਅਨ ਲੋਕ ਤਿੰਨ ਸਾਲ ਵਿੱਚ $2,500 ਦੀ ਬੱਚਤ ਕਰ ਸਕਣਗੇ
ਪ੍ਰਧਾਨ ਮੰਤਰੀ ਐਂਥੋਨੀ ਅਲਬਾਨੀਜ਼ੀ ਕਹਿੰਦੇ ਹਨ ਕਿ ਫੈਡਰਲ ਬਜਟ ਵਿੱਚ ਪੇਸ਼ ਕੀਤੀਆਂ ਟੈਕਸ ਕਟੌਤੀਆਂ ਦੁਆਰਾ ਆਸਟ੍ਰੇਲੀਅਨ ਲੋਕ ਤਿੰਨ ਸਾਲਾਂ ਵਿੱਚ $2,500 ਦੀ ਬੱਚਤ ਕਰ ਸਕਣਗੇ। 2024 ਦੇ ਸਟੇਜ 3 ਟੈਕਸ ਕਟੌਤੀਆਂ ਤੋਂ ਬਾਅਦ ਲੇਬਰ ਸਰਕਾਰ 2026 ਅਤੇ 2027 ਵਿੱਚ 2 ਹੋਰ ਕਟੌਤੀਆਂ ਕਰਨ ਦੀ ਤਿਆਰੀ ਕਰ ਰਹੀ ਹੈ। ਪਰ… -
ਚੋਣਾਂ ਚਾਹੇ ਕੋਈ ਵੀ ਜਿੱਤੇ, ਆਸਟ੍ਰੇਲੀਆ ਨੂੰ ਮਿਲੇਗਾ ਪਹਿਲਾ 'ਹਿੰਦੂ-ਸਕੂਲ'
ਲੇਬਰ ਪਾਰਟੀ ਵੱਲੋਂ ਆਸਟ੍ਰੇਲੀਆ 'ਚ ਪਹਿਲਾ ਹਿੰਦੂ ਸਕੂਲ ਸਥਾਪਿਤ ਕਰਨ ਦੇ ਕਦਮ ਦਾ ਸਮਰਥਨ ਕਰਨ ਤੋਂ ਬਾਅਦ ਹੁਣ ਵਿਰੋਧੀ ਗੱਠਜੋੜ ਨੇ ਵੀ ਇਸ ਪ੍ਰੋਜੈਕਟ 'ਤੇ ਲੱਖਾਂ ਖਰਚ ਕਰਨ ਦਾ ਵਾਅਦਾ ਕੀਤਾ ਹੈ। ਕੀ ਹੈ ਪੂਰੀ ਜਾਣਕਾਰੀ ਅਤੇ ਸਰਕਾਰ ਸਮੇਤ ਵਿਰੋਧੀ ਧਿਰ ਦੇ ਇਸ ਵਾਅਦੇ ਬਾਰੇ ਭਾਈਚਾਰੇ ਦੇ ਨੁੰਮਾਇਦਿਆਂ ਦਾ ਕੀ ਕ… -
ਪਰਥ ਹਵਾਈ ਅੱਡੇ 'ਤੇ ਮਹਿਲਾ ਕਰਮੀ ਨਾਲ ਕੁੱਟਮਾਰ ਦੇ ਮਾਮਲੇ ਵਿੱਚ ਭਾਰਤੀ ਆਦਮੀ 'ਤੇ ਲੱਗਿਆ $7500 ਦਾ ਜੁਰਮਾਨਾ
ਇੱਕ ਭਾਰਤੀ ਮੂਲ ਦੇ ਆਦਮੀ ਨੂੰ ਪਰਥ ਹਵਾਈ ਅੱਡੇ 'ਤੇ ਇੱਕ ਮਹਿਲਾ ਕਰਮਚਾਰੀ 'ਤੇ ਹਮਲਾ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਅਦਾਲਤ ਨੇ ਇਸ 43 ਸਾਲਾ ਆਦਮੀ ਨੂੰ ਪੀੜਤ ਔਰਤ ਨੂੰ ਮੁਆਵਜ਼ੇ ਵਜੋਂ $7500 ਅਦਾ ਕਰਨ ਦੇ ਹੁਕਮ ਦੇ ਨਾਲ-ਨਾਲ 7 ਮਹੀਨੇ 15 ਦਿਨ ਦੀ ਕੈਦ ਦੀ ਸਜ਼ਾ ਵੀ ਸੁਣਾਈ ਹੈ। ਇਸ ਆਦਮੀ ਨੇ ਏਅਰਪੋਰਟ ਕਾਊਂਟ… -
ਸਾਹਿਤ ਅਤੇ ਕਲਾ: ‘ਇਕ ਉੱਧੜੀ ਕਿਤਾਬ ਦੇ ਬੇਤਰਤੀਬੇ ਵਰਕੇ’
ਸ਼ਾਇਰ ਅਹਿਮਦ ਸਲੀਮ ਦਾ ਕਹਿਣਾ ਹੈ ਕਿ ਕੁਝ ਨਜ਼ਮਾਂ ਦੇ ਕੁਝ ਗੁਆਚੇ ਵਰਕੇ ਇੱਕ ਕਿਤਾਬ ਵਿਚ ਸ਼ਾਮਿਲ ਹੋਣ ਤੋਂ ਰਹਿ ਗਏ ਸਨ ਅਤੇ ਫਿਰ ਦੂਜੀ ਕਿਤਾਬ ਨਾਲ ਮੇਲ ਨਾ ਖਾਣ ਕਾਰਨ ਇਸ ਨੂੰ ਇੱਕ ਨਵੀਂ ਕਿਤਾਬ ਦੇ ਰੂਪ ਵਿਚ ਛਾਪਿਆ ਗਿਆ, ਜਿਸਨੂੰ ਨਾਂ ਦਿੱਤਾ ਗਿਆ ‘ਇਕ ਉੱਧੜੀ ਕਿਤਾਬ ਦੇ ਬੇਤਰਤੀਬੇ ਵਰਕੇ’। ਇਸ ਕਿਤਾਬ ਬਾਰੇ… -
ਫੈਡਰਲ ਬਜਟ 2025: ਸਰਕਾਰ ਦੇ ਫੋਕਸ 'ਤੇ ਰਹੇ ਕੋਸਟ ਔਫ ਲਿਵਿੰਗ ਨੂੰ ਘਟਾਉਣ ਵਾਲੇ ਐਲਾਨ
ਜੇਕਰ ਇੱਕ ਵਾਰ ਫਿਰ ਤੋਂ ਲੇਬਰ ਦੀ ਸਰਕਾਰ ਬਣਦੀ ਹੈ ਤਾਂ ਟੈਕਸ ‘ਚ ਕਟੌਤੀ ਤੇ ਊਰਜਾ ਬਿੱਲ ‘ਚ ਰਾਹਤ ਦੇਣ ਦਾ ਵਾਅਦਾ ਕੀਤਾ ਗਿਆ ਹੈ। ਜਿਮ ਚੈਲਮਰਜ਼ ਦੇ ਫੈਡਰਲ ਬਜਟ ਵਿੱਚ ਬਹੁਤ ਕੁੱਝ ਤਾਂ ਨਹੀਂ ਪਰ ਫਿਰ ਵੀ ਕੁੱਝ ਵਧੀਆਂ ਚੀਜ਼ਾਂ ਜ਼ਰੂਰ ਸ਼ਾਮਲ ਰਹੀਆਂ। -
ਖਬਰਨਾਮਾ: 'ਮੈਡੀਕੇਅਰ ਨੂੰ ਮਜ਼ਬੂਤ ਬਣਾਉਣਾ ਬਜਟ ਦਾ ਮੁੱਖ ਹਿੱਸਾ'- ਖਜ਼ਾਨਾ ਮੰਤਰੀ
ਫੈਡਰਲ ਖਜ਼ਾਨਾ ਮੰਤਰੀ ਜਿਮ ਚਾਲਮਰਜ਼ ਦਾ ਕਹਿਣਾ ਹੈ ਕਿ ਮੈਡੀਕੇਅਰ ਨੂੰ ਮਜ਼ਬੂਤ ਬਣਾਉਣਾ ਅੱਜ ਰਾਤ 25 ਮਾਰਚ ਦੇ ਬਜਟ ਦਾ ਮੁੱਖ ਹਿੱਸਾ ਹੋਵੇਗਾ। ਲੇਬਰ ਸਰਕਾਰ ਨੇ ਸੰਕੇਤ ਦਿੱਤਾ ਹੈ ਕਿ ਇਹ ਤਿੰਨ ਸਾਲਾਂ ਵਿੱਚ ਪਹਿਲੀ ਵਾਰ ਘਾਟੇ ਵਾਲਾ ਬਜਟ ਪੇਸ਼ ਕਰੇਗੀ। ਇਸ ਬਾਰੇ ਵਧੇਰੇ ਜਾਣਕਾਰੀ ਅਤੇ ਅੱਜ ਦੀਆਂ ਹੋਰ ਖਬਰਾਂ …