SBS Punjabi - ਐਸ ਬੀ ਐਸ ਪੰਜਾਬੀ
ਪਾਕਿਸਤਾਨ ਡਾਇਰੀ : ਪੰਜਾਬ ਦੇ ਅਸੈਂਬਲੀ ਮੈਂਬਰਾਂ ਤੇ ਵਜ਼ੀਰਾਂ ਦੀਆਂ ਤਨਖਾਹਾਂ ਵਿੱਚ ਲੱਖਾਂ ਰੁਪਏ ਦੇ ਵਾਧੇ
Episode notes
ਪੰਜਾਬ ਸਰਕਾਰ ਨੇ ਸੂਬਾ ਅਸੈਂਬਲੀ ਦੇ ਮੈਂਬਰਾਂ ਅਤੇ ਬਾਕੀ ਸਾਰੇ ਵਜ਼ੀਰਾਂ ਦੀਆਂ ਤਨਖਾਹਾਂ ਤੇ ਸਹੂਲਤਾਂ ਵਿੱਚ ਵਾਧਾ ਕਰ ਦਿੱਤਾ ਹੈ। ਇਸ ਵਾਧੇ ਤਹਿਤ ਅਸੈਂਬਲੀ ਮੈਂਬਰਾਂ ਦੀ ਤਨਖਾਹ ਜਨਵਰੀ 2025 ਤੋਂ 4 ਲੱਖ ਰੁਪਏ ਪ੍ਰਤੀ ਮਹੀਨਾ ਹੋ ਜਾਵੇਗੀ ਜਦਕਿ ਪਹਿਲਾਂ ਇਹ ਸਿਰਫ 76 ਹਜ਼ਾਰ ਰੁਪਏ ਪ੍ਰਤੀ ਮਹੀਨਾ ਸੀ। ਇਸੇ ਤਰ੍ਹਾਂ ਸੂਬਾਈ ਵਜ਼ੀਰਾਂ ਦੀ ਤਨਖਾਹ 1 ਲੱਖ ਰੁਪਏ ਪ੍ਰਤੀ ਮਹੀਨਾ ਤੋਂ ਵਧਾ ਕੇ ਹੁਣ 9 ਲੱਖ 60 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਗਈ ਹੈ। ਤਨਖਾਹਾਂ ਵਿਚਲੇ ਵਾਧੇ ਵਾਲੇ ਬਿੱਲ ਨੂੰ ਪੰਜਾਬ ਅਸੈਂਬਲੀ ਵਲੋਂ ਪਾਸ ਕੀਤੇ ਜਾਣ ਤੋਂ ਬਾਅਦ ਇਮਰਾਨ ਖਾਨ ਦੀ ਸਿਆਸੀ ਪਾਰਟੀ ਦੇ ਆਗੂਆਂ ਨੇ ਸਰਕਾਰ ਦੇ ਇਸ ਕਦਮ ’ਤੇ ਸਵਾਲ ਚੁੱਕੇ ਹਨ ਜਦਕਿ ਸਰਕਾਰ ਵਲੋਂ ਇਸ ਨੂੰ ਕਾਨੂੰਨ ਮੁਤਾਬਿਕ ਜਾਇਜ਼ ਦੱਸਿਆ ਜਾ ਰਿਹਾ ਹੈ।