SBS Punjabi - ਐਸ ਬੀ ਐਸ ਪੰਜਾਬੀ

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 8 ਅਕਤੂਬਰ 2024

Listen on

Episode notes

ਲੇਬਰ ਸਰਕਾਰ "ਹੈਲਪ ਟੂ ਬਾਏ" ਬਿੱਲ ਦੁਬਾਰਾ ਪੇਸ਼ ਕਰੇਗੀ। ਉਧਰ ਇਸ ਬਿੱਲ ਲਈ ਗ੍ਰੀਨਜ਼ ਜਾਂ ਗੱਠਜੋੜ ਤੋਂ ਸਮਰਥਨ ਪ੍ਰਾਪਤ ਹੋਣ ਦੇ ਕੋਈ ਸੰਕੇਤ ਨਹੀਂ ਹਨ । “ਹੈਲਪ ਟੂ ਬਾਏ” ਸ਼ੇਅਰਡ ਇਕੁਇਟੀ ਸਕੀਮ ਦੇ ਤਹਿਤ ਸਰਕਾਰ ਮਕਾਨ ਖਰੀਦਣ ਸਮੇਂ ਯੋਗ ਖ੍ਰੀਦਾਰਾਂ ਨੂੰ ਕੀਮਤ ਦਾ 40 ਪ੍ਰਤੀਸ਼ਤ ਤੱਕ ਉਧਾਰ ਦੇਵੇਗੀ ਜਿਸ ਨਾਲ ਆਉਣ ਵਾਲੇ ਚਾਰ ਸਾਲਾਂ ਵਿੱਚ 40,000 ਲੋਕਾਂ ਨੂੰ ਲਾਭ ਪਹੁੰਚ ਸਕੇਗਾ। ਹਾਊਸਿੰਗ ਮੰਤਰੀ ਕਲੇਰ ਓ'ਨੀਲ ਦਾ ਕਹਿਣਾ ਹੈ ਕਿ ਉਹਨਾਂ ਨੂੰ ਉਮੀਦ ਹੈ ਕਿ ਹੋਰ ਪਾਰਟੀਆਂ ਬਿੱਲ ਦਾ ਸਮਰਥਨ ਕਰਨਗੀਆਂ।